ਦੋ ਕਰੋੜ ਦੀ ਲੈਂਡ ਕਰੂਜਰ ਤੇ 15 ਲੱਖ ਦੀ ਫਾਰਚੂਨਰ ਦੇ ਮਾਲਕ ਹਨ ਤਰਨਤਾਰਨ ਜ਼ਿਮਨੀ ਚੋਣ ਲਈ ਸੱਤਾਧਿਰ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ

ਪੰਜਾਬੀ ਵਰਲਡ ਨਿਊਜ਼ ਤਰਨਤਾਰਨ : ਤਰਨਤਾਰਨ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜਿਥੇ ਆਪ ਕਰੋੜਪਤੀ ਹਨ, ਉਥੇ ਹੀ ਉਨ੍ਹਾਂ ਦੀ ਪਤਨੀ ਵੀ ਕਰੋੜਾਂ ਦੀ ਜਾਇਦਾਦ ਦੀ ਮਾਲਕ। ਜਦੋਂਕਿ ਸੰਧੂ ਕੋਲ ਦੋ ਕਰੋੜ ਦੀ ਲੈਂਡ ਕਰੂਜਰ ਗੱਡੀ ਤੋਂ ਇਲਾਵਾ ਇਕ ਫਾਰਚੂਨਰ ਕਾਰ ਵੀ ਹੈ, ਜਿਸ ਦੀ ਇਸ ਵੇਲੇ ਕੀਮਤ 15 ਲੱਖ ਰੁਪਏ ਹੈ। ਹਾਲਾਂਕਿ ਡੇਢ ਕਰੋੜ ਦੀ ਅਚੱਲ ਜਾਇਦਾਦ ਦੇ ਵੀ ਹਰਮੀਤ ਸਿੰਘ ਸੰਧੂ ਮਾਲਕ ਹਨ।ਨਾਮਜ਼ਦਗੀ ਦਾਖਲ ਕਰਨ ਮੌਕੇ ਰਿਟਰਨਿੰਗ ਅਫਸਰ ਨੂੰ ਜਾਇਦਾਦੇ ਵੇਰਿਆਂ ਬਾਰੇ ਦਿੱਤੀ ਗਈ ਜਾਣਕਾਰੀ ’ਚ ਹਰਮੀਤ ਸਿੰਘ ਸੰਧੂ ਕੋਲ ਜਿਥੇ 70 ਹਜਾਰ ਦੀ ਨਕਦੀ ਹੈ, ਉਥੇ ਹੀ ਉਨ੍ਹਾਂ ਦੇ ਵੱਖ ਵੱਖ ਬੱਚਤ ਖਾਤਿਆਂ ਵਿਚ ਵੀ ਦੋ ਕਰੋੜ ਦੇ ਆਸ ਪਾਸ ਦੀ ਰਾਸ਼ੀ ਜਮ੍ਹਾਂ ਹੈ। ਸੋਨੇ ਦੇ ਗਹਿਣਿਆਂ ਦੀ ਗੱਲ ਕਰੀਏ ਤਾਂ 39 ਲੱਖ ਤੋਂ ਵੱਧ ਕੀਮਤ ਦੇ 330 ਗ੍ਰਾਮ ਸੋਨੇ ਦੇ ਗਹਿਣੇ ਮੌਜੂਦ ਸਨ। ਜਦੋਂਕਿ ਉਨ੍ਹਾਂ ਦੀ ਪਤਨੀ 1.38 ਕਰੋੜ ਦੇ ਗਹਿਣਿਆਂ ਦੀ ਮਾਲਕ ਹੈ। ਹਰਮੀਤ ਸਿੰਘ ਸੰਧੂ ਦੀ ਕੁੱਲ ਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ 4 ਕਰੋੜ 59 ਲੱਖ 78 ਹਜਾਰ 884 ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਥੇ ਹੀ ਡੇਢ ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਉਨ੍ਹਾਂ ਦੇ ਕੋਲ ਹੈ। ਦੂਜੇ ਪਾਸੇ ਕਰੋੜਾਂ ਦੇ ਮਾਲਕ ਹਰਮੀਤ ਸਿੰਘ ਸੰਧੂ ਉੱਪਰ 2 ਕਰੋੜ 21 ਲੱਖ 27 ਹਜਾਰ 2 ਰੁਪਏ ਦਾ ਕਰਜ ਵੀ ਹੈ। ਜਦੋਂਕਿ ਉਨ੍ਹਾਂ ਦੀ ਪਤਨੀ ਉੱਪਰ 57 ਲੱਖ 7 ਹਜਾਰ 49 ਰੁਪਏ ਬੈਂਕ ਦੀ ਦੇਣਦਾਰੀ ਹੈ।

Leave a Reply

Your email address will not be published. Required fields are marked *

error: Content is protected !!