Sad News : ਮੱਲੇਆਣਾ ਦੇ ਵਿਅਕਤੀ ਦੀ ਕੈਨੇਡਾ ‘ਚ ਮੌਤ, ਪਿੰਡ ‘ਚ ਸੋਗ ਦੀ ਲਹਿਰ

ਮ੍ਰਿਤਕ ਰਣਜੀਤ ਸਿੰਘ ਧੀਰਾ ਦੇ ਮਸੇਰੇ ਭਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੀ ਕੈਨੇਡਾ ਵਿਚ ਉਸ ਸਮੇਂ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਜਦੋਂ ਉਹ ਕੈਨੇਡਾ ਵਿਚ ਨੌਜਵਾਨਾਂ ਨੂੰ ਡਰਾਇਵਿੰਗ ਲਾਇਸੰਸ ਦੀ ਕਲਾਸ ਲਗਾ ਰਿਹਾ ਸੀ।

ਮੋਗਾ : ਜ਼ਿਲ੍ਹੇ ਦੇ ਪਿੰਡ ਮੱਲੇਆਣਾ ਦੇ ਵਿਅਕਤੀ ਦੀ ਕੈਨੇਡਾ ਵਿਚ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ। ਉਕਤ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ।ਮ੍ਰਿਤਕ ਰਣਜੀਤ ਸਿੰਘ ਧੀਰਾ ਦੇ ਮਸੇਰੇ ਭਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੀ ਕੈਨੇਡਾ ਵਿਚ ਉਸ ਸਮੇਂ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਜਦੋਂ ਉਹ ਕੈਨੇਡਾ ਵਿਚ ਨੌਜਵਾਨਾਂ ਨੂੰ ਡਰਾਇਵਿੰਗ ਲਾਇਸੰਸ ਦੀ ਕਲਾਸ ਲਗਾ ਰਿਹਾ ਸੀ। ਅਚਾਨਕ ਉਸ ਦੀ ਛਾਤੀ ਵਿਚ ਦਰਦ ਦੀ ਤਕਲੀਫ਼ ਹੋਣੀ ਸ਼ੁਰੂ ਹੋਈ, ਜਦ ਤੱਕ ਰਣਜੀਤ ਸਿੰਘ ਨੂੰ ਡਾਕਟਰੀ ਸਹਾਇਤਾ ਮਿਲਦੀ ਤਦ ਤਕ ਉਹ ਦਮ ਤੋੜ ਚੁੱਕਾ ਸੀ। ਰਣਜੀਤ ਸਿੰਘ ਦੀ ਹੋਈ ਅਚਾਨਕ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਸਰ ਗਈ।

Leave a Reply

Your email address will not be published. Required fields are marked *

error: Content is protected !!