ਮੁੜ ਇਤਿਹਾਸ ਰਚਣ ਲਈ ਤਿਆਰ ISRO… ਲਾਂਚ ਕਰੇਗਾ ਭਾਰੀ ‘ਬਾਹੂਬਲੀ’ ਰਾਕੇਟ; ਕਿਵੇਂ ਪਿਆ ਇਸ ਦਾ ਨਾਂ?

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਐਤਵਾਰ ਨੂੰ ਦੇਸ਼ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀਐੱਮਐੱਸ-03 ਨੂੰ ਆਂਧਰ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਲਗਪਗ 4,410 ਕਿਲੋਗ੍ਰਾਮ ਵਜ਼ਨ ਵਾਲਾ ਇਹ ਉਪਗ੍ਰਹਿ ਭਾਰਤੀ ਧਰਤੀ ਤੋਂ ਲਾਂਚ ਹੋਣ ਵਾਲਾ ਤੇ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ (ਜੀਟੀਓ) ’ਚ ਸਥਾਪਤ ਹੋਣ ਵਾਲਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਹੋਵੇਗਾ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਐਤਵਾਰ ਨੂੰ ਦੇਸ਼ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀਐੱਮਐੱਸ-03 ਨੂੰ ਆਂਧਰ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਲਗਪਗ 4,410 ਕਿਲੋਗ੍ਰਾਮ ਵਜ਼ਨ ਵਾਲਾ ਇਹ ਉਪਗ੍ਰਹਿ ਭਾਰਤੀ ਧਰਤੀ ਤੋਂ ਲਾਂਚ ਹੋਣ ਵਾਲਾ ਤੇ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ (ਜੀਟੀਓ) ’ਚ ਸਥਾਪਤ ਹੋਣ ਵਾਲਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਹੋਵੇਗਾ।ਇਹ ਉਪਗ੍ਰਹਿ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਚ ਵ੍ਹੀਕਲ ਮਾਰਕ3-ਐੱਮ5 (ਐਅਲਵੀਐੱਮ3-ਐੱਮ5) ਜ਼ਰੀਏ ਸ਼ਾਮ 5.26 ਵਜੇ ਲਾਂਚ ਕੀਤਾ ਜਾਏਗਾ। ਫ਼ਿਲਹਾਲ ਸੀਐੱਮਐੱਸ-03 ਭਾਰਤੀ ਜ਼ਮੀਨੀ ਹਿੱਸੇ ਸਣੇ ਇਕ ਵਿਸਥਾਰਤ ਸਮੁੰਦਰੀ ਖੇਤਰ ’ਚ ਸੇਵਾਵਾਂ ਪ੍ਰਦਾਨ ਕਰੇਗਾ। ਇਹ ਉਪਗ੍ਰਹਿ ਜਲ ਸੈਨਾ ਲਈ ਕੁਨੈਕਟੀਵਿਟੀ ਨੂੰ ਕਾਫ਼ੀ ਹੁਲਾਰਾ ਦੇਵੇਗਾ। ਇਹ ਉੱਚ ਸਮਰੱਥਾ ਵਾਲੀ ਬੈਂਡਵਿਡਥ ਵੀ ਪ੍ਰਦਾਨ ਕਰੇਗਾ, ਜਿਸ ਨਾਲ ਦੂਰ ਦਰਾਡੇ ਇਲਾਕਿਆਂ ਤੱਕ ਡਿਜੀਟਲ ਪਹੁੰਚ ’ਚ ਸੁਧਾਰ ਹੋਵੇਗਾ। ਇਸ ਨਾਲ ਨਾਗਰਿਕ ਏਜੰਸੀਆਂ ਨੂੰ ਮਦਦ ਮਿਲੇਗੀ ਤੇ ਰਣਨੀਤਕ ਐਪਲੀਕੇਸ਼ਨਾਂ ’ਚ ਸੁਧਾਰ ਹੋਵੇਗਾ।ਇਸਰੋ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰਾਕੇਟ ਨੂੰ ਪੂਰੀ ਤਰ੍ਹਾਂ ਨਾਲ ਜੋੜ ਦਿੱਤਾ ਗਿਆ ਹੈ ਤੇ ਪੁਲਾੜ ਯਾਨ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਤੇ ਲਾਂਚਿੰਗ ਤੋਂ ਪਹਿਲਾਂ ਕੰਮਾਂ ਲਈ ਇਸ ਨੂੰ 26 ਅਕਤੂਬਰ ਨੂੰ ਹੀ ਲਾਂਚ ਪੈਡ ’ਤੇ ਲਿਜਾਇਆ ਗਿਆ ਹੈ। 43.5 ਮੀਟਰ ਲੰਬਾ ਇਹ ਰਾਕੇਟ ਆਪਣੇ ਸ਼ਕਤੀਸ਼ਾਲੀ ਕ੍ਰਾਇਓਜੈਨਿਕ ਪੜਾਅ ਦੇ ਨਾਲ 4,000 ਕਿਲੋਗ੍ਰਾਮ ਵਜ਼ਨ ਵਾਲੇ ਜੀਟੀਓ ਪੇਲੋਡ ਤੇ 8,000 ਕਿਲੋਗ੍ਰਾਮ ਵਜ਼ਨ ਵਾਲੇ ਲੋਅ ਅਰਥ ਆਰਬਿਟ ਪੇਲੋਡ ਨੂੰ ਪੁਲਾੜ ’ਚ ਲਿਜਾਣ ’ਚ ਸਮਰੱਥ ਹੈ। ਇਸਦੀ ਇਸੇ ਸਮਰੱਥਾ ਲਈ ਇਸਨੂੰ ਬਾਹੂਬਲੀ ਨਾਂ ਦਿੱਤਾ ਗਿਆ ਹੈ।

ਰਾਕੇਟ ਬੂਸਟਰ ਲਿਫਟ ਆਫ, ਲਿਕੁਅਡ ਪ੍ਰੋਪੈਲੈਂਟ ਕੋਰ ਤੇ ਕ੍ਰਾਇਓਜੈਨਿਕ (ਸੀ25) – ਤਿੰਨ ਪੜਾਵਾਂ ਵਾਲਾ ਇਹ ਰਾਕੇਟ ਇਸਰੋ ਨੂੰ 4,000 ਕਿਲੋਗ੍ਰਾਮ ਤੱਕ ਦੇ ਭਾਰੀ ਸੰਚਾਰ ਉਪਗ੍ਰਹਿਆਂ ਨੂੰ ਘੱਟ ਲਾਗਤ ’ਚ ਜੀਟੀਓ ’ਚ ਲਾਂਚ ਕਰਨ ’ਚ ਪੂਰਨ ਆਤਮਨਿਰਭਰਤਾ ਪ੍ਰਦਾਨ ਕਰਦਾ ਹੈ। ਰਾਕੇਟ ਦੇ ਕਿਨਾਰਿਆਂ ’ਤੇ ਸਥਿਤ ਦੋ ਐੱਸ200 ਠੋਸ ਰਾਕੇਟ ਬੂਸਟਰ ਲਿਫਟ ਆਫ ਲਈ ਜ਼ਰੂਰੀ ਥ੍ਰਸਟ ਪ੍ਰਦਾਨ ਕਰਦੇ ਹਨ। ਐੱਸ200 ਬੂਸਟਰ ਵਿਕਰਮ ਸਾਰਾਭਾਈ ਪੁਲਾੜ ਕੇਂਦਰ, ਤਿਰੁਵਨੰਤਪੁਰਮ ’ਚ ਵਿਕਸਤ ਕੀਤੇ ਗਏ ਹਨ। ਲਿਕੁਅਡ ਪਰੋਪਲਸ਼ਨ ਸਿਸਟਮਜ਼ ਸੈਂਟਰ ’ਚ ਡਿਜ਼ਾਈਨ ਤੇ ਵਿਕਸਤ ਦੋ ਵਿਕਾਸ ਇੰਜਣਾਂ ਨਾਲ ਐੱਲ110 ਲਿਕੁਅਡ ਪੜਾਅ ਸੰਚਾਲਿਤ ਹੁੰਦਾ ਹੈ। ਇਸਰੋ ਨੇ ਕਿਹਾ ਕਿ ਐੱਲਵੀਐੱਮ3-ਐੱਮ5 ਦੀ ਇਹ ਪੰਜਵੀਂ ਉਡਾਣ ਹੈ।

Leave a Reply

Your email address will not be published. Required fields are marked *

error: Content is protected !!